|
|
ਅਖ਼ਬਾਰ ਪੜ੍ਹਨ ਲਈ ਪੰਜਾਬੀ ਫਾਂਟ ਇੱਥੋਂ ਡਾਊਂਨਲੋਡ ਕਰੋ
|
'' ਚਿੱਟੀ ਚਮੜੀ ''
Yadwinder singh
satkoha
''ਸਤਾਰੇ ਮੇਸਤਾ''.....ਭਾਵ....''ਪੁਰਾਣਾਂ ਸ਼ਹਿਰ''....ਪੋਲੈਂਡ ਦੀ ਰਾਜਧਾਨੀਂ ''ਵਾਰਸਾ'' ਦੇ ਲੱਗਭੱਗ ਵਿਚਕਾਰ ਸਥਿਤ | ਅੱਜ ਵੀ ਪੁਰਾਤਨਤਾ ਦਾ ਸੁਨੇਹਾ ਲਈ ,ਮੁਸਕਰਾਉਂਦਾ ਹੋਇਆ ,ਜੂਨ ਦੀ ਨਿੱਘੀ ਦੁਪਹਿਰ,ਸੈਲਾਨੀਆਂ ਦੀ ਭਰਮਾਰ | ਮੈਂ ਇਸ ਪੁਰਾਣੇਂ ਸ਼ਹਿਰ ਦੇ ਖੁੱਲੇ ਵਿਹੜੇ ਵਰਗੇ ਚੌਂਕ ਵਿੱਚ ਖੜਾ ਪੂਰਬੀ ਯੂਰੋਪ ਦੀ ਇਸ ਪੁਰਾਤਨ ਵਿਰਾਸਤ ਦੇ ਰੂਬਰੂ ਹੋ ਰਿਹਾ ਸੀ | ਗਰਮੀਂ ਦੇ ਇਸ ਖੁਸ਼ਗਵਾਰ ਮੌਸਮ ਨੂੰ ਸਾਰਾ ਯੂਰੋਪ ਉਡੀਕਦਾ ਰਹਿੰਦਾ ਹੈ | ਪੁਰਾਣੇਂ ਸ਼ਹਿਰ ਦੀ ਹਰ ਗਲੀ ਮੇਲੇ ਦਾ ਰੂਪ ਧਾਰੀ ਹਰ ਸੈਲਾਨੀਂ ਨੂੰ ''ਜੀ ਆਇਆਂ ਨੂੰ'' ਕਹਿ ਰਹੀ ਸੀ |ਮੇਰੇ ਸੱਜੇ ਹੱਥ ਥੋੜੀ ਦੂਰ ਇੱਕ ਚਿੱਤਰਕਾਰ ਹੱਥ ਨਾਲ ਸਾਹਮਣੇਂ ਖੜੇ ਵਿਅਕਤੀ ਦਾ ਰੇਖਾ ਚਿੱਤਰ ਬਣਾਂ ਰਿਹਾ ਸੀ | ਆਪਣੇਂ ਹਰ ਗਾਹਕ ਨੂੰ ਉਹ ਦਸ-ਪੰਦਰਾਂ ਮਿੰਟ ਵਿੱਚ ਚਿੱਤਰ ਬਣਾਂ ਕੇ ਦੇ ਦਿੰਦਾ | ਕਮਾਲ ਦੇ ਬਣ ਰਹੇ ਰੇਖਾ-ਚਿੱਤਰ ਉਸਦੇ ਬਾਰੀਕ ਕਲਾਕਾਰ ਹੋਣ ਦੀ ਗਵਾਹੀ ਭਰ ਰਹੇ ਸਨ | ਚੌਂਕ ਦੇ ਬਿਲਕੁਲ ਵਿਚਕਾਰ ਹੱਥ ਨਾਲ ਬਣਾਏ ਚਿੱਤਰਾਂ ਦੀ ਛੋਟੀ ਜਿਹੀ ਨੁਮਾਇਸ਼ ਲੱਗੀ ਹੋਈ ਸੀ | ਮੈਂ ਹੱਥ ਵਿੱਚ ਫੜੀ ਹੋਈ ਚਾਹ ਦੀ ਚੁਸਕੀ ਭਰਦਾ ਹੋਇਆ ਇੱਕ ਚਿੱਤਰ ਨੂੰ ਗਹੁ ਨਾਲ ਵਾਚਣ ਲੱਗ ਪਿਆ | ਸਵੇਰ ਦਾ ਸਮਾਂ,ਇੱਕ ਪੇਂਡੂ ਗਿਰਜਾ-ਘਰ,ਇੱਕ ਛੋਟਾ ਜਿਹਾ ਬੱਚਾ ਗਿਰਜਾ-ਘਰ ਦੇ ਬਾਹਰ ਹੀ ਖੜਾ ਪਾ੍ਥਨਾਂ ਕਰਦਾ ਹੋਇਆ | ਮਾਸੂਮ ਚਿਹਰਾ ਅਤੇ ਮਾਸੂਮਤਾ ਦੇ ਨਾਲ ਭਰੀ ਹੋਈ ਪਾ੍ਥਨਾਂ | ਬੜੀ ਬਾਰੀਕੀ ਦੇ ਨਾਲ ਰੰਗਾਂ ਦਾ ਇਸਤੇਮਾਲ ਕੀਤਾ ਗਿਆ ਸੀ | ਚਿੱਤਰ ਦੇਖਣ ਵਾਲੇ ਦੇ ਮਨ ਤੇ ਸ਼ਾਂਤੀ ਦਾ ਪ੍ਭਾਵ ਪਾਉਂਦਾ ਸੀ | ਮੈਂ ਚਿੱਤਰ ਵਿੱਚ ਡੁੱਬਾ ਹੋਇਆ ਸੀ ਕਿ ਕਿਸੇ ਨੇਂ ਮੇਰੇ ਸੱਜੇ ਮੋਢੇ ਤੇ ਆ ਕੇ ਹੱਥ ਰੱਖ ਦਿੱਤਾ | ਮੇਰਾ ਚੌਂਕਣਾਂ ਲਾਜਮੀਂ ਸੀ | ,'' ਕੱਲਾ ਈ ਘੁੰਮੀਂ ਜਾ ਰਿਹੈਂ,ਬਾਅਦ 'ਚ ਤੂੰ ਕਹਿਣੈਂ ਬਈ ਇਹ ਪਿੰਡ ਦੇ ਬੰਦੇ ਬਾਹਰ ਆਏ ਦੀ ਵਾਤ ਈ ਨਹੀਂ ਪੁੱਛਦੇ,ਮੈਂ ਪਰਸੋਂ ਸ਼ਾਂਮ ਦਾ ਤੇਰਾ ਪਤਾ ਲਾਉਂਦਾ ਫਿਰਦਾਂ ਕਿ ਤੂੰ ਠਹਿਰਿਆਂ ਕਿੱਥੇ ਆਂ,ਤੂੰ ਮੋਬਾਈਲ ਕਿਉਂ ਨਹੀਂ ਰੱਖਦਾ'' | ਸਤਿੰਦਰ,ਛੋਟਾ ਨਾਂ ਸੱਤਾ,ਮੇਰਾ ਗਰਾਈਂ | ਤਿੰਨ ਸਾਲ ਤੋਂ ਪੋਲੈਂਡ ਵਿੱਚ ਹੈ |ਸਿਰ ਮੂੰਹ ਤੋਂ ਸਫਾ-ਚੱਟ |ਪਿੰਡ ਭੋਲੂ ਜਿਹਾ ਹੁੰਦਾ ਸੀ ,ਇੱਥੇ ਆ ਕੇ ਤੇਜ਼-ਤਰਾਟ ਹੋ ਗਿਐ |
''ਚੱਲ
ਆ ਬੈਠੀਏ,ਮੈਂ
ਵੀ ਤੈਨੂੰ ਲੱਭ ਰਿਹਾ ਸੀ,'' |
ਮੈਂ ਉਸਨੂੰ ਗਲਵੱਕੜੀ ਵਿੱਚ ਲੈਦਿਆਂ
ਕਿਹਾ
|
ਅਸੀਂ ਦੋਵੇਂ ਨੇੜੇ ਈ ਰੈਸਟੋਰੈਂਟ ਦੇ
ਬਾਹਰ ਲੱਗੇ ਹੋਏ ਮੇਜ਼ ਕੁਰਸੀਆਂ ਤੇ ਬੈਠ ਗਏ |
,''ਗੋਰਿਆਂ ਦਾ ਭਾਈਆ ਬਣਨ ਦੀ ਤਿਆਰੀ ਵਿੱਚ ਐਂ ਤੂੰ,'' | ਮੈਂ ਬੋਲਿਆ ਤੇ ਅਸੀਂ ਦੋਵੇਂ ਇਕੱਠੇ ਪੰਜਾਬੀਆਂ ਵਾਲਾ ਹਾਸਾ ਖੁੱਲ ਕੇ ਹੱਸੇ | ਆਸ-ਪਾਸ ਬੈਠਿਆਂ ਨੇਂ ਇੱਕ ਵੇਰ ਸਾਡੇ ਵੱਲ ਦੇਖਿਆ ਤੇ ਫੇਰ ਗੱਲੀਂ ਰੁੱਝ ਗਏ |
,''
ਤੂੰ ਸੁਣਾਂ ਪਿੰਡ ਦਾ
ਕੀ ਹਾਲ ਐ ,
ਸਰਪੰਚੀ ਦੀ ਇਲੈਕਸ਼ਨ ਕਿਵੇਂ ਰਹੀ ਐਤਕੀਂ
,ਪਿਛਲੀ
ਵਾਰ ਤਾਂ ਸਰਬਸੰਮਤੀ ਨਾਲ ਈ ਕੰਮ
ਚੱਲ ਗਿਆ ਸੀ , ''
ਸੱਤੇ ਨੇਂ ਪੁੱਛਿਆ
|
ਰਾਤ ਦੇ ਖਾਣੇਂ ਸਮੇਂ
''ਪੁਰਾਣੇਂ
ਸ਼ਹਿਰ''
ਦੀਆਂ ਗੱਲਾਂ ਚੱਲ ਪਈਆਂ
| ਗੱਲ ਸੁਣਕੇ ਮੈਨੂੰ ਆਪਣੇਂ ਇਤਿਹਾਸਿਕ ਧਾਰਮਿਕ ਅਸਥਾਨਾਂ ਦੀ ਕਾਰ ਸੇਵਾ ਦੇ ਨਾਂ ਹੇਠ ਹੋਈ ਦੁਰਗਤੀ ਯਾਦ ਆ ਗਈ | ,''ਭਾਜੀ , ਕਿਨਾਂ ਵੱਡਾ ਫਰਕ ਐ ਸਾਡੀ ਅਤੇ ਇਹਨਾਂ ਲੋਕਾਂ ਦੀ ਸੋਚ ਵਿੱਚ , ਇਹ ਲੋਕ ਤਬਾਹ ਹੋਇਆ ਵੀ ਮੁੜ ਉਸਾਰ ਲੈਦੇਂ ਨੇਂ ਤੇ ਅਸੀਂ ਆਪਣੇਂ ਬਚੇ ਹੋਏ ਨੂੰ ਵੀ ਨਾਂ ਸੰਭਾਲ ਸਕੇ | ਮਹਿੰਗੇ ਸੰਗਮਰਮਰ ਨਾਲ ਅਸੀਂ ਆਪਣਾਂ ਇਤਿਹਾਸ ਖਤਮ ਕਰਨ ਦੇ ਰਾਹੇ ਪੈ ਗਏ ,'' ,''ਬਿਲਕੁਲ ਯਾਦਵਿੰਦਰ , ਇਹ ਅਸਲੀਅਤ ਹੈ , ਅਸੀਂ ਆਪਣਾਂ ਬੇਸ਼ਕੀਮਤੀ ਵਿਰਸਾ ਭੰਗ ਦੇ ਭਾੜੇ ਗੁਆ ਬੈਠੇ ਹਾਂ,'' ਭਾਜੀ ਨੇਂ ਆਵਾਜ਼ ਵਿੱਚ ਗੰਭੀਰਤਾ ਸੀ |,'' ਸਾਡੀ ਆਉਣ ਵਾਲੀ ਪੀੜੀ ਸਾਨੂੰ ਕਦੇ ਵੀ ਮਾਫ ਨਹੀਂ ਕਰੇਗੀ ,'' | ,'' ਸ਼ਾਇਦ ਅਸੀਂ ਕਦਰਾਂ-ਕੀਮਤਾਂ ਦੀ ਦੁਹਾਈ ਜਿਆਦਾ ਦਿੰਦੇ ਹਾਂ , ਅਮਲੀ ਤੌਰ ਤੇ ਕੰਮ ਘੱਟ ਕਰਦੇ ਹਾਂ ,'' | ,'' ਹੁਣ ਇਹ ਈ ਕਰ ਸਕਦੇ ਹਾਂ ਕਿ ਜੋ ਕੁਝ ਮਾੜਾ-ਮੋਟਾ ਬਚ ਗਿਆ ਹੈ...ਉਸ ਨੂੰ ਬਰਬਾਦ ਹੋਣ ਤੋਂ ਬਚਾ ਲਈਏ ,'' | ਆਪਣੀਂ ਤੇ ਪੱਛਮ ਦੀ ਇਤਿਹਾਸ ਨੂੰ ਸਾਂਭ ਕੇ ਰੱਖਣ ਵਾਲੀ ਸੋਚ ਦੀ ਤੁਲਨਾਂ ਕਰਦਿਆਂ ਮੈਨੂੰ ਬੈੱਡ ਤੇ ਪਏ ਨੂੰ ਪਤਾ ਨਹੀਂ ਕਿਸ ਵੇਲੇ ਨੀਂਦ ਆ ਗਈ |
ਸਵੇਰੇ ਭਾਜੀ ਦੀ ਆਵਾਜ
ਨਾਲ ਜਾਗ ਖੁੱਲੀ |
,'' ਉੱਠ ਬਈ
,
ਫੋਂਨ ਐ ਤੇਰਾ
,''|
ਤੁਰਨ
ਲੱਗਿਆਂ ਮੈਂ ਆਪਣਾਂ ਮੋਬਾਈਲ ਨੰਬਰ ਸੱਤੇ ਨੂੰ ਦੇ ਦਿੱਤਾ
,
ਤੇ ਉਹਨਾਂ ਕੋਲੋਂ ਵਿਦਾ
ਹੋ ਗਿਆ
|
ਦੂਰ-ਦੁਰਾਡੇ ਤੱਕ
ਪੋਲੈਂਡ ਘੁੰਮਦਿਆਂ ਵੀਹ ਦਿਨਾਂ ਦਾ ਕੁਝ ਪਤਾ ਵੀ ਨਹੀਂ ਲੱਗਾ
|ਸੱਤੇ
ਨਾਲ
ਵੀ ਇਹਨਾਂ ਦਿਨਾਂ ਵਿੱਚ ਕੋਈ ਗੱਲ ਨਾਂ
ਹੋਈ |
ਇੱਕ ਦਿਨ ਬਾਅਦ ਮੇਰੀ
ਵਾਪਸੀ ਦੀ ਤਿਆਰੀ ਸੀ
|
ਐਤਵਾਰ ਦਾ ਆਖਰੀ ਦਿਨ ਘਰ ਵਿੱਚ ਬਿਤਾਣ ਦਾ
ਇਰਾਦਾ ਬਣਾਂ ਕੇ ਮੈਂ ਤੇ ਭਾਜੀ ਅਮਰਜੀਤ ਘਰ ਦੇ ਲਾਅਨ
ਵਿੱਚ ਕੁਰਸੀਆਂ ਡਾਹ ਕੇ ਬੈਠ ਗਏ
|
ਗੱਲਾਂ-ਬਾਤਾਂ ਕਰ ਰਹੇ ਸੀ ਕਿ ਮੇਰੇ
ਮੋਬਾਇਲ ਦੀ ਘੰਟੀ ਖੜਕੀ |
ਮੈਂ ਫੋਂਨ ਚੁੱਕਿਆ
|
ਕੋਈ ਕੁੜੀ ਪੌਲਿਸ਼ ਵਿੱਚ ਬੋਲ ਰਹੀ
ਸੀ |
ਮੇਰੀ ਸਮਝ ਵਿੱਚ ਕੁਝ ਨਾਂ ਆਇਆ
|
ਮੈਂ ਫੋਂਨ ਭਾਜੀ ਵੱਲ ਕਰ ਦਿੱਤਾ
|
ਭਾਜੀ ਨੇਂ ਗੱਲ ਕਰਦਿਆਂ ਵਿੱਚੇ ਰੁਕ ਕੇ
ਮੈਨੂੰ ਪੁੱਛਿਆ ,''
ਓਹ ਸੱਤੇ ਦੇ ਨਾਲ ਦੀ ਕੁੜੀ
ਫੋਂਨ ਕਰ ਰਹੀ ਐ |
ਸੱਤੇ ਨੇਂ ਕੋਈ ਫੋਂਨ ਨਹੀਂ ਕੀਤਾ
ਅਮੈਰਿਕਾ ਤੋਂ
ਕੁੜੀ ਨੂੰ
,
ਤੈਨੂੰ ਮਿਲਣਾਂ ਚਾਹੁੰਦੀ ਐ....ਬੁਲਾ
ਲਵਾਂ.. ? ,''
,''
ਮੈਨੂੰ ਤਾਂ ਭਾਜੀ ਉਸਦਾ
ਕੋਈ ਫੋਂਨ ਨਹੀਂ ਆਇਆ ਬਾਅਦ ਵਿੱਚ ,
ਨਿਊਯੌਰਕ ਦਾ ਵੀ ਉਸਦਾ
ਕੋਈ ਨੰਬਰ ਮੇਰੇ ਕੋਲ ਹੈਨੀਂ
,''
ਮੈਂ ਬੋਲਿਆ
|
ਦਸ ਪੰਦਰਾਂ ਮਿੰਟ ਏਹੀ ਗੱਲਾਂ ਚੱਲਦੀਆਂ
ਰਹੀਆਂ |
ਮੈਂ ਕੁੜੀ ਦੀ ਕੋਈ ਮਦਦ ਨਹੀਂ ਸੀ ਕਰ
ਸਕਦਾ |
ਇਹ ਸੁਣ ਕੇ ਕੁੜੀ ਹੋਰ ਪਿੱਘਲ ਗਈ
|
ਮੇਜ ਤੇ ਪਿਆ
ਮੇਰਾ ਫੋਂਨ ਫੇਰ ਖੜਕਿਆ
|
,''
ਵਧੀਆ ਟੈਂਮ ਫੋਂਨ ਕੀਤਾ
ਈ ,
ਕਿੱਥੇ ਮਰ ਗਿਆ ਸੀ ਤੂੰ
,'' |
,''
ਮੇਰੇ ਵਿਆਹ ਦਾ
ਪਰੋਗਾ੍ਮ ਬਣ ਗਿਆ ਇੱਥੇ ...ਨਿੰਦੇ ਨਾਲ ਫੈਕਟਰੀ ਵਿੱਚ ਕੰਮ ਕਰਦੀ ਆ
ਕੁੜੀ
,ਵੀਕ-ਐਂਡ
ਤੇ ਨਾਲ ਘੁੰਮ-ਫਿਰ ਕੇ ਪਟਾ ਲੀ ਮੈਂ ,
ਓਹ ਵਿਆਹ ਲਈ ਵੀ ਮੰਨ ਗਈ ਆ
,
ਏਸ ਗੋਰੀ
ਚਮੜੀ
ਦਾ ਕੀ ਯਕੀਂਨ ਹੈ
,
ਕਦੋਂ ਫਿਰ ਜਾਵੇ
,
ਹੁਣ ਮੰਨ ਗਈ ਹੈ
,
ਜੇ ਦੇਰ ਲਾਈ ਤਾਂ ਕੀ ਪਤਾ
ਮੁੱਕਰ ਈ ਜਾਵੇ
,
ਇਹ ਪੰਜਾਬੀਆਂ ਵਾਲਾ ਖੂੰਨ ਥੋੜੈ
,
ਨਾਲੇ ਜੇ ਅਮਰੀਕਾ ਸੈਟਿੰਗ ਹੁੰਦੀ ਹੋਵੇ
ਤਾਂ
ਪੋਲੈਂਡ ਵਾਪਸ ਆ ਕੇ ਕੀ ਕਰਨਾਂ
,
ਚੰਗਾ
,ਫਿਰ
ਮਿਲਾਂਗੇ ,'' 'ਤੇ
ਫੋਂਨ ਕੱਟਿਆ ਗਿਆ | |
|
|